BAILA ਨੈੱਟਵਰਕ ਬਾਰੇ

BAILA ਨੈੱਟਵਰਕ ਲਾਭਾਂ ਲਈ ਦਾਖਲਾ ਦੇਣ ਵਾਲਿਆਂ (benefit enrollers), ਕਨੂੰਨੀ ਸੇਵਾ ਪ੍ਰਦਾਨਕਾਂ, ਪ੍ਰੋਮੋਟਰਾਂ, ਭਾਈਚਾਰਿਆਂ, ਅਤੇ ਭਾਈਚਾਰੇ ਤੱਕ ਪਹੁੰਚ ਕਰਨ ਵਾਲੇ ਵਰਕਰਾਂ ਦੀ ਇੱਕ ਟੀਮ ਹੈ।

ਅਸੀਂ ਲਾਸ ਐਨਜੀਲੇਨੋ (Los Angeleno) ਇਮੀਗ੍ਰੈਂਟ ਪਰਿਵਾਰਾਂ ਅਤੇ ਜ਼ਰੂਰੀ ਸੇਵਾਵਾਂ ਦੇ ਵਰਕਰਾਂ ਨੂੰ ਉਹਨਾਂ ਜਨਤਕ ਲਾਭਾਂ ਤੱਕ ਪਹੁੰਚ ਕਰਨ ਵਿੱਚ ਸਹਾਇਤਾ ਕਰਦੇ ਹਾਂ ਜਿਨ੍ਹਾਂ ਦੀ ਉਹਨਾਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣੇ ਰਹਿਣ ਲਈ ਲੋੜ ਹੁੰਦੀ ਹੈ।

ਸਾਡੀਆਂ ਸੇਵਾਵਾਂ ਮੁਫ਼ਤ ਹਨ!

ਇਕੱਠਿਆਂ ਮਿਲਕੇ, BAILA ਦੇ ਭਾਈਵਾਲ ਇੱਕ ‘ਕੋਈ-ਗਲਤ-ਦਰਵਾਜ਼ਾ-ਨਹੀਂ’ ਨੈੱਟਵਰਕ ਦਾ ਨਿਰਮਾਣ ਕਰਦੇ ਹਨ ਜਿੱਥੇ ਲੋਕ ਹੇਠ ਲਿਖਿਆਂ ਦੇ ਸੰਬੰਧ ਵਿੱਚ ਮਦਦ ਹਾਸਲ ਕਰ ਸਕਦੇ ਹਨ:

  • ਇਹ ਸਮਝਣਾ ਕਿ ਉਹ ਕਿਹੜੇ ਜਨਤਕ ਲਾਭਾਂ ਲਈ ਯੋਗ ਹੋ ਸਕਦੇ ਹਨ

  • ਕਨੂੰਨੀ ਸੇਵਾਵਾਂ ਤੱਕ ਪਹੁੰਚ ਕਰਨਾ ਜੇ ਉਹਨਾਂ ਦੇ ਕੋਈ ਸਵਾਲ ਹਨ ਜਾਂ ਉਹਨਾਂ ਨੂੰ ਕਨੂੰਨੀ ਸਹਾਇਤਾ ਦੀ ਲੋੜ ਹੈ

  • ਮੁਫ਼ਤ/ਸਬਸਿਡੀ ਵਾਲੇ ਸਿਹਤ ਬੀਮੇ ਵਿੱਚ ਅਤੇ CalFresh ਵਿੱਚ ਦਾਖਲਾ ਲੈਣਾ ਜੇ ਉਹ ਯੋਗਤਾ ਪੂਰੀ ਕਰਦੇ ਹਨ

  • ਅਤੇ ਹੋਰ ਸਾਧਨਾਂ ਜਿਵੇਂ ਕਿ WIC, ਨਕਦ ਸਹਾਇਤਾ, ਟੈਕਸ ਕ੍ਰੈਡਿਟ, ਅਤੇ ਹੋਰ ਲਾਭਾਂ ਨਾਲ ਸੰਪਰਕ ਕਰਨਾ

BAILA ਨੈੱਟਵਰਕ ਦੇ ਭਾਈਵਾਲ 2019 ਵਿੱਚ ਉਹਨਾਂ ਰੁਕਾਵਟਾਂ ਦਾ ਹੱਲ ਲੱਭਣ ਲਈ ਦਿਮਾਗ ਲੜਾਉਣ ਵਾਸਤੇ ਇਕੱਠੇ ਹੋਏ ਜੋ ਪ੍ਰਵਾਸੀਆਂ ਅਤੇ ਜ਼ਰੂਰੀ ਸੇਵਾਵਾਂ ਦੇ ਵਰਕਰਾਂ ਨੂੰ ਲਾਭਾਂ ਵਿੱਚ ਦਾਖਲਾ ਲੈਣ ਤੋਂ ਰੋਕਦੇ ਹਨ-ਜਿਵੇਂ ਕਿ ਪਬਲਿਕ ਚਾਰਜ ਨਿਯਮ ਦਾ ਡਰ ਅਤੇ ਲਾਭ ਪ੍ਰਾਪਤ ਕਰਨ ਬਾਰੇ ਸਮਾਜਕ-ਕਲੰਕ।

COVID-19 ਦੀ ਮਹਾਂਮਾਰੀ ਨੇ ਇਸ ਕੰਮ ਨੂੰ ਪਹਿਲਾਂ ਨਾਲੋਂ ਕਿਤੇ ਵਧੇਰੇ ਅਹਿਮ ਬਣਾ ਦਿੱਤਾ। Urban Institute ਵੱਲੋਂ ਕਰਵਾਏ ਗਏ ਇੱਕ ਅਧਿਐਨ ਵਿੱਚ ਇਹ ਪਾਇਆ ਗਿਆ ਕਿ ਘੱਟ ਆਮਦਨ ਵਾਲੇ ਕੈਲੀਫੋਰਨੀਆ ਪ੍ਰਵਾਸੀ ਪਰਿਵਾਰਾਂ ਵਿਚਲੇ ਲਗਭਗ 30% ਬਾਲਗਾਂ ਨੇ 2020 ਵਿੱਚ ਜਨਤਕ ਲਾਭ ਲੈਣ ਤੋਂ ਪਰਹੇਜ਼ ਕੀਤਾ ਸੀ।

2021 ਵਿੱਚ ਅਸੀਂ ਕੈਲੀਫੋਰਨੀਆ ਕਮਿਊਨਿਟੀ ਫਾਊਂਡੇਸ਼ਨ (California Community Foundation), ਕੈਲੀਫੋਰਨੀਆ ਇਨਡਾਓਮੈਂਟ ਐਂਡ ਦਾ ਵੇਨਗਾਰਟ ਫਾਊਂਡੇਸ਼ਨ (California Endowment and the Weingart Foundation) ਵੱਲੋਂ ਖੁੱਲ੍ਹੇ ਦਿਲ ਨਾਲ ਪ੍ਰਦਾਨ ਕੀਤੇ ਗਏ ਫ਼ੰਡਾਂ ਦੀ ਬਦੌਲਤ BAILA ਨੈੱਟਵਰਕ ਨੂੰ ਲਾਂਚ ਕਰਨ ਦੇ ਯੋਗ ਹੋਏ ਸੀ।

Three BAILA partners ready to help