ਪਬਲਿਕ ਚਾਰਜ


ਕੁਝ ਲੋਕ ਜਨਤਕ ਲਾਭਾਂ ਤੋਂ ਇਸ ਕਰਕੇ ਪਰਹੇਜ਼ ਕਰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਇਸ ਨਾਲ ਉਹਨਾਂ ਦੀ ਗਰੀਨ ਕਾਰਡ ਹਾਸਲ ਕਰਨ ਜਾਂ ਨਾਗਰਿਕ ਬਣਨ ਦੀ ਸੰਭਾਵਨਾ ਨੂੰ ਨੁਕਸਾਨ ਹੋ ਸਕਦਾ ਹੈ।

ਸੱਚ ਇਹ ਹੈ ਕਿ ਜ਼ਿਆਦਾਤਰ ਪ੍ਰਵਾਸੀ ਆਪਣੀ ਸਥਿਤੀ ਨੂੰ ਪ੍ਰਭਾਵਿਤ ਕੀਤੇ ਬਗੈਰ ਜਨਤਕ ਲਾਭ ਹਾਸਲ ਕਰ ਸਕਦੇ ਹਨ।

Laptop with person waving through the screen

ਜਾਣਨ ਲਈ ਅਹਿਮ ਤੱਥ!

1

ਪਿਛਲੇ ਪ੍ਰਸ਼ਾਸਨ ਦਾ ਪਬਲਿਕ ਚਾਰਜ ਟੈਸਟ ਖਤਮ ਹੋ ਗਿਆ ਹੈ!ਆਪਣੇ ਪਰਿਵਾਰ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਲਈ ਬਿਨਾਂ ਕਿਸੇ ਡਰ ਦੇ CalFresh, Medi-Cal, ਸੈਕਸ਼ਨ-8, ਅਤੇ ਪਬਲਿਕ ਹਾਊਜ਼ਿੰਗ (Public Housing) ਦੀ ਵਰਤੋਂ ਕਰੋ!

2

ਪਬਲਿਕ ਚਾਰਜ ਟੈਸਟ ਸਾਰੇ ਪ੍ਰਵਾਸੀਆਂ ਉੱਤੇ ਲਾਗੂ ਨਹੀਂ ਹੁੰਦਾ।

3

ਜ਼ਿਆਦਾਤਰ ਸੰਭਾਵਨਾ ਇਹ ਹੈ ਕਿ ਜੇ ਤੁਸੀਂ ਜਾਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਜਨਤਕ ਲਾਭ ਵਾਸਤੇ ਯੋਗ ਹੋ, ਤਾਂ ਉਸਦੀਵਰਤੋਂ ਕਰਨਾ ਤੁਹਾਡੀ ਪ੍ਰਵਾਸ ਸਥਿਤੀ ਨੂੰ ਪ੍ਰਭਾਵਿਤ ਨਹੀਂ ਕਰੇਗਾ।

4

ਪਬਲਿਕ ਚਾਰਜ ਟੈਸਟ ਜ਼ਿਆਦਾਤਰ ਜਨਤਕ ਲਾਭਾਂ ਦੀ ਵਰਤੋਂ ਉੱਤੇ ਵਿਚਾਰ ਨਹੀਂ ਕਰਦਾ।

5

BAILA Network ਵਿੱਚ ਦਾਖਲ ਕਰਨ ਵਾਲੇ (enrollers), ਪ੍ਰੋਮੋਟਰ, ਅਤੇ ਵਕੀਲ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ ਅਤੇ ਤੁਹਾਨੂੰ ਉਹਨਾਂ ਲਾਭਾਂ ਨੂੰ ਹਾਸਲ ਕਰਨ ਵਿੱਚ ਮਦਦ ਕਰ ਸਕਦੇ ਹਨ ਜਿਨ੍ਹਾਂ ਦੀ ਤੁਹਾਨੂੰ ਆਪਣੇ ਪਰਿਵਾਰ ਨੂੰ ਸਿਹਤਮੰਦ ਅਤੇ ਨਰੋਆ ਰੱਖਣ ਲਈ ਲੋੜ ਹੈ!

ਤੁਸੀਂ ਇਹ ਜਾਣਨ ਲਈ ‘ਆਪਣੇ ਲਾਭ ਕਾਇਮ ਰੱਖੋ’ (Keep Your Benefits) ਗਾਈਡ ਦੀ ਵਰਤੋਂ ਵੀ ਕਰ ਸਕਦੇ ਹੋ ਕਿ ਕੀ ਇਹ ਟੈਸਟ ਤੁਹਾਡੇ’ਤੇ ਲਾਗੂ ਹੋ ਸਕਦਾ ਹੈ।

ਜੇ ਪਬਲਿਕ ਚਾਰਜ ਟੈਸਟ ਤੁਹਾਡੇ’ਤੇ ਲਾਗੂ ਹੁੰਦਾ ਹੈ, ਤਾਂ ਕਿਸੇ ਭਰੋਸੇਮੰਦ BAILA ਨੈੱਟਵਰਕ ਭਾਈਵਾਲ ਨਾਲ ਇਹ ਜਾਣਨ ਲਈ ਗੱਲ ਕਰੋ ਕਿ ਤੁਸੀਂ ਕਿਹੜੇ ਲਾਭਾਂ ਦੇ ਪ੍ਰੋਗਰਾਮ ਲਈ ਯੋਗ ਹੋ ਸਕਦੇ ਹੋ।

ਮਦਦ ਹਾਸਲ ਕਰੋ

ਸਾਡੇ ਆਮ ਪੁੱਛੇ ਜਾਣ ਵਾਲੇ ਸਵਾਲਾਂ ਬਾਰੇਵਧੇਰੇ ਜਾਣੋ